ਸੁਭਾ-ਸਵੇਰੇ ਚਿੜੀਆਂ ਚਹਕ-ਚਹਕ ਬੋਲਦੀਆਂ
ਰਲ ਮਿਲ ਹੋ, ਇਕੱਠੀਆਂ ਨੇ ਗੀਤ ਗਾਉਂਦੀਆਂ
ਉੱਠੋ ਜਾਗੋ ਹੁਣ ਤਾਂ, ਸਵੇਰਾ ਹੋ ਗਿਆ
ਸੂਰਜ ਦੀ ਰੌਸ਼ਨੀ ਦਾ ਫੈਲਾਅ, ਚਾਰ-ਚੁਫੇਰੇ ਹੋ ਗਿਆ
ਉੱਠੋ ਜਾਗੋ ਹੁਣ, ਬਹੁਤਾ ਆਰਾਮ ਕਰਿਆ
ਜਾਗੋ-ਜਾਗੋ ਦੇਖੋ ਕਿੰਨਾ ਚਿੱਟਾ ਦਿਨ ਚੜ੍ਹਿਆ
ਖੇਤਾਂ ਦੇ ਵਿੱਚ ਜਾਗ ਪਈਆਂ ਨੇ ਸਰੋਆ ਤੇ ਕਣਕਾਂ
ਸੋਹਣੇ ਫੁੱਲਾਂ ਨੇ ਵੀ, ਖਿੜ ਲਾ ਲਈਆਂ ਨੇ ਰੌਣਕਾਂ
ਜਾਗੋ-ਜਾਗੋ ਹੁਣ, ਤੁਸੀਂ ਵੀ ਸਾਰੇ
ਉੱਠ ਜਾਗ ਕੇ, ਲੱਗ ਜਾਊ ਆਹਰੇ