ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ।।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵਿਚਾਰੁ।।
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ।।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ।।
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ।।
ਮਨੁੱਖ ਆਪਣੀ ਜ਼ਿੰਦਗੀ ਦੀ ਭੱਜ ਦੌੜ ਵਿੱਚ ਨਾ ਹੀ ਆਪਣੇ ਵੱਲ ਧਿਆਨ ਦੇ ਪਾ ਰਿਹਾ ਹੈ ਤੇ ਨਾ ਹੀ ਆਪਣੀ ਸਿਹਤ ਵੱਲ । ਅੱਜ ਦਾ ਮਨੁੱਖ ਬਹੁਤ ਹੀ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਕੁਝ ਬੀਮਾਰੀਆਂ ਤਾਂ ਐਸੀਆਂ ਹਨ ਜਿਨ੍ਹਾਂ ਦਾ ਇਲਾਜ ਹੀ ਨਹੀਂ ਹੈ ਬਿਮਾਰੀ ਲੱਗਣ ਦਾ ਪਹਿਲਾ ਕਾਰਨ ਜੋ ਅਸੀਂ ਆਪਣੇ ਆਲੇ ਦੁਆਲੇ ਤੋਂ ਮਹਿਸੂਸ ਕਰ ਸਕਦੇ ਹਾਂ ਉਹ ਇਹ ਕਿ ਅਸੀਂ ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਰਹਿ ਰਹੇ ਹਾਂ ?
ਸਾਡੇ ਆਲੇ ਦੁਆਲੇ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ ?
ਕੀ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਕੁਝ ਅਜਿਹੇ Rules and Regulations ਬਣਾਏ ਗਏ ਹਨ ? ਕਿ ਜਿਸ ਨਾਲ ਅਸੀਂ ਆਪਣੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾ ਸਕੀਏ ਜਾਂ ਵਾਤਾਵਰਨ ਸੁਰੱਖਿਆ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੋਵੇ ਕਿ ਹਰ ਇੱਕ ਵਿਅਕਤੀ ਪ੍ਰਦੂਸ਼ਣ ਫੈਲਾਉਣ ਤੋਂ ਪਹਿਲਾਂ ਸੌ ਵਾਰ ਸੋਚੇ ।
ਕੁਦਰਤ ਵੀ ਅਾਪਣੇ ਨਿਯਮਾਂ ਦੇ ਅਨੁਸਾਰ ਚੱਲਦੀ ਹੈ ਅਤੇ ਇਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਮਨੁੱਖ ਅਤੇ ਸਰਕਾਰਾਂ ਨੂੰ ਵੀ ਨਿਯਮ ਬਣਾਉਣੇ ਚਾਹੀਦੇ ਹਨ
ਬਾਣੀ ਕਹਿੰਦੀ ਹੈ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅੱਜ ਦਾ ਮਨੁੱਖ ਇੰਨੀਆਂ ਬੀਮਾਰੀਆਂ ਦਾ ਸ਼ਿਕਾਰ ਕਿਉਂ ਹੈ ?
ਸਾਡਾ ਵਾਤਾਵਰਨ ਏਨਾ ਪ੍ਰਦੂਸ਼ਤ ਕਿਉਂ ਹੋ ਚੁੱਕਾ ਹੈ ?
ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ॥
ਪਾਵਨ ਭਾਵ ਹਵਾ ਕੀ ਅਸੀਂ ਅੱਜ ਇਹ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਹੀ ਚੰਗੀ ਹਵਾ ਵਿਚ ਸਾਹ ਲੈ ਰਹੇ ਹਾਂ ? ਕੀ ਮਨੁੱਖ ਏਨਾ ਜਾਗਰੂਕ ਹੈ ਕਿ ਉਸ ਨੂੰ ਪਤਾ ਹੋਵੇ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਕਿਸ ਤਰ੍ਹਾਂ ਰੱਖਣਾ ਹੈ। ਜੇ ਸਾਡਾ ਵਾਤਾਵਰਨ ਸਾਫ਼ ਹੋਵੇਗਾ ਤਾਂ ਹੀ ਅਸੀਂ ਬੀਮਾਰੀਆਂ ਮੁਕਤ ਜੀਵਨ ਬਤੀਤ ਕਰ ਸਕਾਂਗੇ। ਦਰੱਖਤਾਂ ਦੀ ਹੋ ਰਹੀ ਲਗਾਤਾਰ ਕਟਾਈ ਵਾਤਾਵਰਨ ਪ੍ਰਦੂਸ਼ਣ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਉਨ੍ਹਾਂ ਕੱਟੇ ਹੋਏ ਦਰੱਖਤਾਂ ਦੀ ਭਰਪਾਈ ਕਰਨ ਲਈ ਸਾਡੇ ਕੋਲ ਕੋਈ ਪ੍ਰਬੰਧ ਨਹੀਂ । ਉਂਜ ਤਾਂ ਵਾਤਾਵਰਨ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਅਖ਼ਬਾਰਾਂ ਵਿੱਚ ਟੈਲੀਵਿਜ਼ਨ ਸਕੂਲਾਂ ਅਤੇ ਕਿਤਾਬਾਂ ਵਿਚ ਪੜ੍ਹਾਇਆ ਜਾਂਦਾ ਹੈ ਪਰ ਇਸ ਨੂੰ ਪ੍ਰਦੂਸ਼ਿਤ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਕੋਈ ਵੀ ਨਾ ਤਾਂ ਕਾਨੂੰਨ ਲਾਗੂ ਕੀਤੇ ਗਏ ਹਨ ਤੇ ਨਾ ਹੀ ਸਖ਼ਤੀ ਨਾਲ ਕੋਈ ਨਿਯਮ ਬਣਾਏ ਗਏ ਹਨ।ਕੁਦਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਕੀ ਅਸੀਂ ਕਿਹੜੇ ਤਰੀਕਿਆਂ ਨਾਲ ਹਵਾ ਨੂੰ ਗੰਧਲਾ ਹੋਣ ਤੋਂ ਬਚਾਈਏ। WHO ਦੀ 2019 ਦੀ ਰਿਪੋਰਟ ਅਨੁਸਾਰ 90 ਪ੍ਰਤੀਸ਼ਤ ਲੋਕ ਪ੍ਰਦੂਸ਼ਤ ਹਵਾ ਵਿਚ ਸਾਹ ਲੈ ਰਹੇ ਹਨ ।ਸਾਡੇ ਸਰੀਰ ਦਾ ਸਭ ਤੋਂ sensitive part ਨੱਕ ਹੈ l ਕੋਰੋਨਾ ਦੇ ਸਮੇਂ ਵਿੱਚ ਨੱਕ ਅਤੇ ਹੱਥਾਂ ਨੂੰ ਸਾਫ ਕਰਨ ਦੀਆਂ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਪ੍ਰੰਤੂ ਵਾਤਾਵਰਣ ਨੂੰ ਸਾਫ ਕਰਨ ਸੰਬੰਧੀ ਜਾਂ ਹਵਾ ਨੂੰ ਸਾਫ਼ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ । ਹਵਾ ਦਾ ਖੁਸ਼ਕ ਹੋਣਾ ਨੱਕ ਲਈ ਬਹੁਤ ਹੀ ਖ਼ਤਰਨਾਕ ਹੈਂ । ਦਿਨੋਂ ਦਿਨ ਵਧ ਰਿਹਾ ਵਾਹਨਾਂ ਦਾ ਧੂੰਆਂ ਗੰਦਗੀ ਕੂੜੇ ਦੇ ਢੇਰ ਦਰੱਖਤਾਂ ਦੀ ਕਟਾਈ ਵਾਤਾਵਰਣ ਨੂੰ ਹਵਾ ਨੂੰ ਪ੍ਰਦੂਸ਼ਿਤ ਕਰਦੇ ਜਾ ਰਹੇ ਹਨ ।ਹਵਾ ਵਿੱਚ ਮੌਜੂਦ ਗੰਦਗੀ ਧੂੜ ਮਿੱਟੀ ਦੇ ਬਰੀਕ ਕਣ ਜੋ ਸਾਹ ਰਾਹੀਂ ਸਾਡੇ ਅੰਦਰ ਜਾ ਕੇ ਕਈ ਕਿਸਮ ਦੀਆਂ ਐਲਰਜੀ ਜਾਂ ਵਾਇਰਸ ਨੂੰ ਜਨਮ ਦੇ ਰਹੇ ਹਨ । ਹਵਾ ਦਾ ਪ੍ਰਦੂਸ਼ਣ ਹੀ ਕਰੋਨਾ ਅਤੇ ਹੋਰ ਭਿਆਨਕ ਬੀਮਾਰੀਆਂ ਦੀ ਜੜ੍ਹ ਹੈ । ਲਗਾਤਾਰ ਹੋ ਰਹੀ ਦਰੱਖਤਾਂ ਦੀ ਕਟਾਈ ਹੀ ਨੱਕ ਅਤੇ ਸਾਹ ਵਾਲੀਆਂ ਬਿਮਾਰੀਆਂ ਦੀ ਜੜ੍ਹ ਹੈਂ । ਸਾਡੀ ਹਵਾ ਇੰਨੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕਿ ਸਾਨੂੰ ਸਰ੍ਹੋਂ ਦੇ ਫੁੱਲਾਂ ਦੀ ਖੁਸ਼ਬੂ ਮਹਿਸੂਸ ਹੁੰਦੀ ਰਹੇ । ਸਾਡੇ ਪੰਛੀ ,ਕਬੂਤਰ ,ਚਿੜੀਆਂ, ਕਾਵਾਂ ਦੀ ਚਹਿਚਹਾਹਟ ਸੁਣਾਈ ਦਿੰਦੀ ਰਹੇ
ਸੋ ਲੋੜ ਹੈ ਅੱਜ ਦੇ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦੀ ਤਾਂ ਕਿ ਆਉਣ ਵਾਲਾ ਆਫ਼ਤਾਂ ਤੋਂ ਬਚਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁਨਹਿਰੇ ਅਤੇ ਸਾਫ ਸੁਥਰੇ ਵਾਤਾਵਰਣ ਦੀ ਸਿਰਜਣਾ ਕੀਤੀ ਜਾਵੇ ।