Image by ha11ok from Pixabay 

ਬਹੁਤ ਹੋ ਗਈਆਂ ਜਾਹਲੀ ਗਲਾਂ

ਹੁਣ ਇੱਕ ਨਵੀਂ ਅੈਪ ਲਿਆਉ
ਫੇਸ ਨਹੀਂ ਜਿਥੇ ਮਨ ਦਿਖੇ
ਕੋਈ ਅਜਿਹੀ ਕਾਢ ਕੱਢ ਲਿਆਉ
ਨਕਲੀ ਗਲਾਂ ਨਕਲੀ ਰਿਸ਼ਤੇ
ਨਕਲੀ ਚਿਹਰੇ ਨਕਲੀ ਸ਼ੁਭ ਚਿੰਤਕ
ਜੂਠ ਝੂਠ ਦਾ ਬੋਲ ਬਾਲਾ
ਚਿਹਰਿਆਂ ਉੱਤੇ ਚਿਹਰੇ
ਅਸਲੀਆਂ ਦੀ ਪਹਿਚਾਣ ਕਰਾਉ
ਬਹੁਤ ਥੱਕ ਗਏ ਹਾਂ
ਹੋਰ ਹਿੰਮਤ ਨਹੀਂ ਝੇਲਣ ਦੀ
ਨਕਲੀ ਵੇਖ ਵੇਖ ਰੱਜ ਗਏ ਇੰਨੇ
ਸਚਾਈ ਦਾ ਹੁਣ ਘੁੰਡ ਚੁਕਾਓ
ਆਉਣ ਦਿਓ ਸੱਚ ਸਾਹਮਣੇ
ਘਰ ਦਿਆਂ ਨੂੰ ਚੋਰ ਸਮਝ
ਅੈਵੇਂ ਹੀ ਨਾ
ਗਲਾਂ ਵਿੱਚ ਆ ਕੇ
ਆਪਣੇ ਹੀ ਘਰ ਨੂੰ ਤਾਲੇ ਲਾਉ
ਖਾਹ ਮਖਾਹ ਦੇ ਗਰੁੱਪ ਨੇ ਸਾਰੇ
ਗੁੱਡ ਮੌਰਨਿੰਗ ਤੋਂ ਗੁੱਡ ਨਾਈਟ ਵਾਲੇ
ਔਖੇ ਵੇਲੇ ਤਕਰੀਬਨ ਕੰਮ ਨਾ ਆਉਣ
ਅਜਿਹਿਆਂ ਨੂੰ ਆਪਣੇ ਮਗਰੋਂ ਲਾਹੋ
ਸੱਚ ਨਾਲ ਆਪਣੇ ਆਪ ਨੂੰ ਜੋੜੋ
ਵਕਤ ਆ ਗਿਆ ਹੁਣ
ਅੈਪ ਨਵੀਂ ' ਮਨਬੁੱਕ ' ਬਣਾਉ
ਝੂਠੇ ਚਿਹਰਿਆਂ ਦਾ ਲਿਬਾਸ ਲਾਹ ਕੇ
ਸੱਚ ਨਾਲ ਸਭ ਨੂੰ ਜਾਣੂ ਕਰਵਾਉ। 

.   .   .

Discus