ਪਹਿਲੀ ਗੱਲ ਤਾਂ ਇਹ ਹੈ ਅਸੀਂ ਇਸ ਉਲਝਣ ਵਿਚ ਫਸ ਗਏ ਹਾਂ ਖਾਲਸਾ ਹੈ ਕੌਣ ,ਅਸੀਂ ਸਿਰਫ਼ ਬਾਰ ਦੀ ਦਿੱਖ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਤੇ ਅੰਦਰ ਦੀ ਤਹਿ ਤਕ ਜਾਣਾ ਹੀ ਨਹੀਂ ਚਾਹੁੰਦੇ।

ਖਾਲਸਾ ਮਤਲਬ ਖ਼ਾਸ ਸ਼ੁੱਧਤਾ ਦਾ ਭਰਿਆ ਹੋਇਆ,ਜੀਹਦੇ ਵਿੱਚ ਬੇਈਮਾਨੀ ਝੂਠ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਨਾ ਹੋਵੇ,ਜੋ ਜਾਤ ਪਾਤ ਊਚ ਨੀਚ ਤੋਂ ਉਤਾਂਹ ਉੱਠ ਕੇ ਸੇਵਾ ਕਰਨ ਦੀ ਲਾਲਸਾ ਰੱਖਦਾ ਹੋਵੇ।

ਪਰ ਹੁਣ ਇਸ ਨੂੰ ਇਕ ਧਾਰਮਕ ਮੁੱਦਾ ਬਣਾਇਆ ਜਾ ਰਿਹੈ ,ਰਾਜ ਕਰੇਗਾ ਖਾਲਸਾ ਇਸ ਦਾ ਮਤਲਬ ਰਾਜ ਉਹ ਕਰ ਸਕਦਾ ਹੈ ਜਿਹਦਾ ਅੰਦਰ ਸ਼ੁੱਧ ਹੋਵੇ ਗ਼ਰੀਬ ਦੇ ਲਈ ਦਇਆ ਹੋਵੇ ਭ੍ਰਿਸ਼ਟਾਚਾਰ ਤੋਂ ਪਰ੍ਹਾਂ ਹੋਵੇ ਰਿਸ਼ਵਤਖੋਰੀ ਨੂੰ ਪਾਪ ਸਮਝਦਾ ਹੋਵੇ।

ਮਹਾਰਾਜਾ ਰਣਜੀਤ ਸਿੰਘ ਨੇ ਚਾਲੀ ਸਾਲ ਰਾਜ ਕੀਤਾ ਪਰ ਉਸ ਦੌਰਾਨ ਕਿਸੇ ਨੇ ਅਜਿਹਾ ਕੰਮ ਨਹੀਂ ਕੀਤਾ ਜੀਹਦੇ ਨਾਲ ਉਹਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਮਿਲੀ ਹੋਵੇ,ਧਰਮ ਨੂੰ ਕੋਈ ਖਤਰਾ ਨਹੀਂ ਧਰਮ ਹਮੇਸ਼ਾਂ ਸੁਰੱਖਿਅਤ ਹੈ ਤੇ ਅਸੁਰੱਖਿਅਤ ਹਨ ਜਿਹੜੇ ਧਰਮ ਦੇ ਨਾਂ ਤੇ ਮੁੱਦੇ ਬਣਾ ਕੇ ਕੁਰਸੀਆਂ ਹਥਣੀਆਂ ਚਾਹੁੰਦੇ ਹਨ,ਜਾਂ ਕੋਈ ਨਿਜੀ ਸਵਾਰਥ ਛੁਪੇ ਹੁੰਦੇ ਹਨ।

ਖ਼ਾਲਸੇ ਬਣੋ ਤਾਂ ਆਪਣੀ ਮਾਤ ਭੂਮੀ ਛੱਡ ਕੇ ਵਿਦੇਸ਼ਾਂ ਵਿੱਚ ਨਾ ਭੱਜੋ ਸਗੋਂ ਇਥੇ ਰੁਜ਼ਗਾਰ ਦੇ ਸਾਧਨ ਮੁਹੱਈਆ ਕਰੋ ਉਦਯੋਗ ਲਾਉ ਤਾਂ ਕਿ ਪਤਾ ਲੱਗੇ ਖ਼ਾਲਸੇ ਦੀ ਆਪਣੀ ਪਹਿਚਾਣ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਚਲਾਏ ਮਾਰਗ ਤੇ ਚੱਲ ਰਹੇ ਹਨ ਤੇ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ ਸਿਰਫ਼ ਪੜ੍ਹਦੇ ਨਹੀਂ ਉਹਦੇ ਤੇ ਚੱਲ ਕੇ ਅਮਲੀ ਜਾਮਾ ਵੀ ਪਹਿਨਾਉਂਦੇ ਹਨ,

ਖਾਲਸਾ ਮੇਰੋ ਰੂਪ ਹੈ ਖਾਸ ,ਖ਼ਾਲਸੇ ਮੇਂ ਹੋ ਕਰੋ ਨਿਵਾਸ।

ਆਓ ਭੀੜ ਵਿੱਚ ਭੀੜ ਨਾ ਬਣੀਏ ਆਪਣੀ ਪਹਿਚਾਣ ਸ਼ੇਰ ਬਣ ਕੇ ਦਿਖਾਓ ਤਾਂ ਪਤਾ ਲੱਗਦਾ ਹੈ ਕਿ ਕੋਈ ਕੌਮ ਕਿਸ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੈ ਤੇ ਉਹਨੂੰ ਖ਼ਾਲਸਾ ਹੋਣ ਤੇ ਮਾਣ ਹੈ ਤੇ ਉਹਦੇ ਦਿਲ ਦੇ ਉੱਤੇ ਰਿਸ਼ਵਤ ਭ੍ਰਿਸ਼ਟਾਚਾਰ ਦਗਾਬਾਜ਼ੀ ਝੂਠੇ ਮੁਕੱਦਮੇ ਰਾਜ ਨਹੀਂ ਕਰਦੇ।

.    .    .

Discus