ਨਿਰਮਲਜੀਤ ਨੂੰ ਕੈਨੇਡਾ ਤੋਂ ਆਏ ਨੂੰ ਪੰਦਰਾਂ ਦਿਨ ਹੋ ਚੁੱਕੇ ਸੀ ,ਸੋਚਿਆ ਮਿਲ ਹੀ ਆਵਾਂ ਫਿਰ ਪਤਾ ਨਹੀਂ ਉਹ ਨੇ ਕਦੋਂ ਵਾਪਸ ਚਲੇ ਜਾਣੈ ।
ਅਗਲੇ ਦਿਨ ਮੈਂ ਸਵੇਰੇ ਸਵੇਰੇ ਓਹਦੇ ਘਰ ਪਹੁੰਚ ਗਿਆ , ਘਰ ਦਾ ਤਾਂ ਬੂਹਾ ਕੀ ਆਸ ਪਾਸ ਜਿੱਥੇ ਕੂੜੇ ਦੇ ਢੇਰ ਲਗੇ ਹੁੰਦੇ ਸੀ, ਸੋਹਣਾ ਜਿਹਾ ਪਾਰਕ ਬਣਿਆ ਹੋਇਆ ਸੀ, ਜਿਵੇਂ ਹੀ ਮੈਂ ਘੰਟੀ ਮਾਰੀ,ਨਿਰਮਲਜੀਤ ਬਾਹਰ ਆਇਆ ,ਅਸੀਂ ਦੋਨੋਂ ਗਲੇ ਮਿਲੇ ਤੇ ਉਹ ਮੈਨੂੰ ਜੱਫੀ ਪਾ ਕੇ ਸਿੱਧਾ ਹੀ ਡਰਾਇੰਗ ਰੂਮ ਵਿੱਚ ਲੈ ਗਿਆ ,ਇੰਨੇ ਨੂੰ ਉਹਨੇ ਆਪਣੀ ਨੂੰਹ ਨੂੰ ਆਵਾਜ਼ ਮਾਰੀ ਚਾਹ ਲਿਆਉਣ ਲਈ ,ਥੋੜ੍ਹੀ ਦੇਰ ਬਾਅਦ ਉਸ ਦੀ ਨੂੰਹ ਚਾਹ ਦੇ ਦੋ ਕੱਪ ਬਿਸਕੁਟ ਦਾਲ ਭੁਜੀਆ ਰੱਖ ਕੇ ਮੈਨੂੰ ਮੱਥਾ ਟੇਕ ਕੇ ਚਲੀ ਗਈ ।
ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਮੈਂ ਕਿਹਾ,' ਮੈਂ ਤਾਂ ਤੈਨੂੰ ਮਿਲਣ ਆਇਆ ਸੀ ਇਹ ਪਤਾ ਨਹੀਂ ਤੂੰ ਕਿੰਨੇ ਦਿਨ ਵਾਸਤੇ ਆਇਆ ਹੈਂ ?,ਤੂੰ ਤਾਂ ਘਰ ਤਾਂ ਕੀ ਬਾਹਰ ਦੀ ਸ਼ਕਲ ਸੋਹਣੀ ਬਣਾ ਰੱਖੀ ਹੈ, ਮੈਂ ਤਾਂ ਪਛਾਣਿਆ ਹੀ ਨਹੀਂ ਮੈਂ ਤੇਰੇ ਘਰ ਹੀ ਆਇਆ ਹਾਂ, ਨਹੀਂ ਤਾਂ ਕੂੜੇ ਕਰਕਟ ਦੇ ਢੇਰ ਤੋਂ ਪਤਾ ਲਗਦਾ ਸੀ ਤੇਰੇ ਘਰ ਦਾ ।'
'ਸਹੀ ਆਖਦਾ ਪਿਐਂ , ਮੈਂ ਉੱਥੇ ਜਾ ਕੇ ਮਹਿਸੂਸ ਕੀਤਾ ਕਿ ਮੈਂ ਇੱਥੇ ਫਲੱਸ਼ ਸਾਫ ਕਰ ਰਿਹਾ ਕਿਸੇ ਦੀ ਗੱਡੀ ਸਾਫ ਕਰ ਰਿਹਾ ਹਾਂ ,ਮੈਂ ਬਣ ਕੀ ਗਿਆ ਹਾਂ, ਅਸੀਂ ਇੱਥੇ ਬਿਲਕੁਲ ਗੰਦ ਪਾਉਣ ਤੋਂ ਡਰਦੇ ਹਾਂ ਕਿਉਂਕਿ ਜੁਰਮਾਨਾ ਲੱਗਦਾ ਹੈ ,ਕਾਨੂੰਨ ਦੇ ਨਿਯਮਾਂ ਦਾ ਪਾਲਣ ਕਰਦੇ ਹਾਂ,ਅਸੀਂ ਹਰ ਕੰਮ ਬੜੇ ਖੁਸ਼ ਹੋ ਕੇ ਕਰਦੇ ਹਾਂ ਸਿਰਫ਼ ਕਿ ਸਾਨੂੰ ਇਸ ਦੇ ਬਦਲੇ ਇੰਨੇ ਡਾਲਰ ਮਿਲਣਗੇ,ਪਰ ਬਦਲੇ ਵਿਚ ਅਸੀਂ ਆਪਣੇ ਪਰਿਵਾਰ ਦੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਾਂ,ਜਦੋਂ ਮੈਂ ਉਥੇ ਗਿਆ ਸੀ ਤਾਂ ਸੋਚਿਆ ਸੀ ਮਾਂ ਬਾਪ ਸਭ ਨੂੰ ਉੱਥੇ ਬੁਲਾ ਲੈਣੈ, ਪਰ ਜਦ ਮੈਂ ਵਾਪਸ ਆਇਆ ਤਾਂ ਜਦੋਂ ਕੂੜੇ ਦਾ ਢੇਰ ਤੇ ਗੰਦਗੀ ਦੇਖੀ,ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਗਈ,ਹੁਣ ਉਹ ਵਾਪਸ ਨਹੀਂ ਜਾਏਗਾ, ਉਹ ਇੱਥੇ ਹੀ ਰਹਿ ਕੇ ਜੋ ਕੁੱਝ ਉੱਥੇ ਵੇਖਿਐ,ਇੱਥੇ ਕਰ ਕੇ ਵਿਖਾਏਗਾ, ਇੱਥੇ ਉਹਦੀ ਆਪਣੀ ਜ਼ਮੀਨ ਹੈ ,ਕੋਠੀ ਹੈ ਉਹਦੀ ਆਪਣੀ ਪਹਿਚਾਣ ਹੈ ,ਸੱਚ ਵਿੱਚ ਅਸੀਂ ਜਾ ਕੇ ਉਥੇ ਆਪਣੇ ਦੇਸ਼ ਦਾ ਨਿਰਾਦਰ ਹੀ ਕਰਦੇ ਹਾਂ,ਬਾਹਰ ਜਾ ਕੇ ਦੇਖ ਉਹਨੇ ਇੱਕ ਡਰੰਮ ਰੱਖਿਐ,ਉਹਦੇ ਵਿੱਚ ਇੱਕ ਥੈਲੀ ਰੱਖੀ ਹੈ ,ਭਾਵੇਂ ਕੋਈ ਆਉਂਦਾ ਜਾਂਦਾ ਉਹਦੇ ਵਿਚ ਕੇਲੇ ਦਾ ਛਿਲਕਾ ਸੁੱਟੇ ਭਾਵੇਂ ਕੂਡ਼ਾ ਕਰਕਟ ਤੇ ਆਪ ਤਾਂ ਤੂੰ ਉਹਦਾ ਘਰ ਵੇਖ ਹੀ ਰਿਹਾ ਹੈਂ ।'
ਮੈਂ ਨਿਰਮਲਜੀਤ ਦੇ ਮੋਢੇ ਤੇ ਥਪਕੀ ਦਿੱਤੇ ਤੇ ਕਿਹਾ,' ਬਹੁਤ ਵਧੀਆ ਕੰਮ ਕਰ ਦਿੱਤਾ ਤੂੰ ਤਾਂ' ਉਰੇ ਹੀ ਕੈਨੇਡਾ ਬਣਾ ਤਾ'।'