Image by Nika Akin from Pixabay

ਮੈਂ ਬਦਨਾਮ ਹੋਇਆ, ਮੇਰੀ ਹਾਂ ਬਦਨਾਮ ਹੋਈ।
ਜਿਥੋਂ ਮੈਂ ਲੰਘਿਆ, ਓਹ ਰਾਹ ਬਦਨਾਮ ਹੋਈ।
ਓਹ ਮੇਰੇ ਤੇ ਮਰਦੀ ਸੀ ਤਾਂ ਬਦਨਾਮ ਹੋਈ।
ਜਿੱਥੇ ਜਿੱਥੇ ਅਸੀਂ ਮਿਲੇ, ਓਹ ਥਾਂ ਬਦਨਾਮ ਹੋਈ।।
ਮੈਨੂੰ ਪਤਾ ਨੀ ਲੱਗਿਆ, ਇਕ ਦਮ ਬਦਨਾਮ ਹੋਇਆ।
ਜੋ ਜੋ ਮੈਂ ਕਿੱਤਾ, ਓਹ ਕੰਮ ਬਦਨਾਮ ਹੋਇਆ।।
ਮੇਰਾ ਪਿੰਡ, ਮੇਰਾ ਘਰ ਬਦਨਾਮ ਹੋਇਆ।
ਜਿੱਥੇ ਜਿੱਥੇ ਮੈਂ ਗਿਆ ਓਹ ਦਰ ਬਦਨਾਮ ਹੋਇਆ।।
ਬੇਫ਼ਿਕਰ ਸੀ ਜਦ, ਤਦ ਬਦਨਾਮ ਸੀ,
ਜਦ ਫ਼ਿਕਰ ਕਰਨ ਲੱਗਾ ਤਦ ਬਦਨਾਮ ਹੋਇਆ।
ਜਿਉਂਦੇ ਜੀ ਤਾਂ ਬਦਨਾਮ ਸੀ ਹੀ,
ਜਦੋਂ ਮਰਨ ਲੱਗਾ ਤਦ ਬਦਨਾਮ ਹੋਇਆ।।
ਹਾਸੇ ਮੇਰੇ ਖੋ ਲਏ ਲੋਕਾਂ,
ਸੱਚ ਦੱਸਾਂ ਰੋ-ਰੋ ਬਦਨਾਮ ਹੋਇਆ।
ਇਕ ਸਵਾਲ ਦਾ ਜਵਾਬ ਨੀ ਮਿਲਿਆ ਮੈਨੂੰ,
ਆਖਿਰ ਮੈਂ ਕਿਉ ਬਦਨਾਮ ਹੋਇਆ??
ਮੇਰੇ ਕਰਕੇ, ਮੇਰੀ ਮਾਂ ਬਦਨਾਮ ਹੋਈ।
ਜੀਹਦੇ ਵਿਚ ਮੈਂ ਖੜਿਆ, ਓਹ ਛਾਂ ਬਦਨਾਮ ਹੋਈ।
ਵਾਕ-ਅਈ ਕਮਾਲ ਦੀ ਗੱਲ ਹੈ,
ਜੀਹਦੇ ਵਿਚ ਮੈਂ ਸਾਹ ਲਿਆ ਓਹ ਹਵਾ ਬਦਨਾਮ ਹੋਈ।।
ਮੈਂ ਬਦਨਾਮ ਹੋਇਆ ਮੇਰੀ ਹਾਂ ਬਦਨਾਮ ਹੋਈ......
ਮੇਰਾ ਦਿਨ ਬਦਨਾਮ ਹੋਇਆ,
ਮੇਰੀ ਰਾਤ ਬਦਨਾਮ ਹੋਈ।
ਜਿਹੜੀ ਕਿਸੇ ਨੀ ਨਾ ਖਲੀ, 
ਮੇਰੀ ਘਾਟ ਬਦਨਾਮ ਹੋਈ।।
ਕੱਲੇ ਮੇਰੇ ਪਿੰਡ ਨੀ,
ਹਰ ਸ਼ਹਿਰ ਬਦਨਾਮ ਹੋਇਆ।
ਜਿਹਨੂੰ ਖਾ ਕੇ ਮੈਂ ਮਰਨ ਦੀ ਕੋਸ਼ਿਸ਼ ਕੀਤੀ,
ਓਹ ਜ਼ਹਿਰ ਬਦਨਾਮ ਹੋਇਆ।।
ਜਿਹੜੀ ਕਦੇ ਲੋਕਾਂ ਮੰਗੀ ਮੇਰੇ ਲਈ,
ਓਹ ਖੈਰ ਬਦਨਾਮ ਹੋਈ।
ਜੀਹਦੇ ਚ ਮੈਂ ਨਹਾਇਆ,
ਓਹ ਨਹਿਰ ਬਦਨਾਮ ਹੋਈ।।
ਜੀਹਦੇ ਵਿਚ ਮੈਂ ਲਿਖਦਾ ਸੀ,
' ਮੇਰੀ ਡਾਇਰੀ ' ਬੇ-ਵਜਾਹ ਬਦਨਾਮ ਹੋਈ।
' ਮੇਰੀ ਸ਼ਾਇਰੀ ' ਜਿੱਥੇ ਜਿੱਥੇ ਪੜ੍ਹੀ ਗਈ,
ਹਰ ਥਾਂ ਬਦਨਾਮ ਹੋਈ।।
ਮੈਂ ਬਦਨਾਮ ਹੋਇਆ, ਮੇਰੀ...।

.    .    .

Discus