ਖੌਰੇ ਮੇਰਾ ਕਿਉਂ ਨੀ ਸਰਦਾ
ਓਹਦਾ ਸੁਣਿਆ ਮੈਂ ਸਰ ਚੁੱਕਿਆ ਏ,
ਜੀਹਦੇ ਤੇ ਮਰਦਾ ਸੀ ਮੈਂ
ਅੱਜ ਓਹਦੇ ਤੋਂ ਸੁਣਿਆ "ਓਹ ਮੇਰੇ ਲਈ ਮਰ ਚੁੱਕਿਆ ਏ!"
ਸੁਣਿਆ ਓਹਦਾ ਨਵਾ ਸੱਜਣ
ਓਹਦੇ ਦਿਲ ਵਿਚ ਕਰ ਘਰ ਚੁੱਕਿਆ ਏ,
ਜੀਹਦੇ ਤੇ ਮੈਂ ਮਰਦਾ ਸੀ
ਅੱਜ ਓਹਦੇ ਤੋਂ ਸੁਣਿਆ "ਓਹ ਮੇਰੇ ਲਈ ਮਰ ਚੁੱਕਿਆ ਏ!"
ਜੀਹਦੇ ਨਾਲ ਕਦੇ ਗੱਲਾਂ ਨਹੀਂ ਸੀ ਮੁੱਕਦੀ
ਅੱਜ ਓਹਦਾ ਮਨ ਮੇਰੇ ਤੋਂ ਭਰ ਚੁੱਕਿਆ ਏ,
ਜੀਹਦੇ ਤੇ ਮੈਂ ਮਰਦਾ ਸੀ
ਅੱਜ ਓਹਦੇ ਤੋਂ ਸੁਣਿਆ "ਓਹ ਮੇਰੇ ਲਈ ਮਰ ਚੁੱਕਿਆ ਏ!"
ਜਿਵੇਂ ਮੇਰਾ ਦਿਲ ਓਹਨੂੰ ਖੌਣ ਤੋਂ ਡਰਦਾ ਸੀ
ਓਵੇਂ ਹੀ ਓਹਦਾ ਦਿਲ ਕਿਸੇ ਨੂੰ ਖੌਣ ਤੋਂ ਡਰ ਚੁੱਕਿਆ ਏ,
ਜੀਹਦੇ ਤੇ ਮੈਂ ਮਰਦਾ ਸੀ
ਅੱਜ ਓਹਦੇ ਤੋਂ ਸੁਣਿਆ "ਓਹ ਮੇਰੇ ਲਈ ਮਰ ਚੁੱਕਿਆ ਏ!"
ਮੈਂ ਸੁਣਿਆ ਕਿਸੇ ਨੂੰ ਓਹਦੇ ਨਾਲ ਪਿਆਰ ਹੋ ਗਿਆ
ਪਰ ਅਫ਼ਸੋਸ ਇਸ ਗੱਲ ਦਾ ਕੇ ਓਹ ਵੀ ਕਰ ਚੁੱਕਿਆ ਏ,
ਕਮਾਲ ਦੀ ਗੱਲ ਐ, ਜੋ ਕਲ ਤੱਕ ਜਾਨ ਜਾਨ ਕਹਿੰਦਾ ਸੀ
ਅੱਜ ਅਸ਼ੀਸ਼ ਓਹਦੇ ਲਈ ਮਰ ਚੁੱਕਿਆ ਏ!
ਪਾਣੀ ਵਿਚ ਸੁੱਟਿਆ ਪੱਥਰ
ਮੇਰਿਆ ਰੱਬਾ ਤਰ ਜਾਂਦਾ ਜੇ,
ਸੱਚੀ ਤੇਰਾ ਬੜਾ ਸੁਕਰਗੁਜ਼ਾਰ ਹੁੰਦਾ
ਜੇ ਇਹ ਸੁਨਣ ਤੋਂ ਪਹਿਲਾ ਮੈਂ ਮਰ ਜਾਂਦਾ ਜੇ!