ਦੋ ਲਫ਼ਜ਼ ਕਾਗਜ਼ ਤੇ ਲਿੱਖ ਮਿਲਦਾ ਸਕੂਨ
ਕੱਲੀ ਕੱਲੀ ਗੱਲ ਖਰੀ ਲਿਖਣ ਦਾ ਜਨੂੰਨ,
ਚੁੱਪ ਰਹਿੰਦੇ ਆ ਪਰ ਜਾਣਦੇ ਵੀ ਸਭ ਆ
ਕਲਮ ਤੇ ਅੱਖਰਾਂ ਚੋਂ ਖੁਸ਼ੀ ਲੈਂਦੇ ਲੱਭ ਆ,
ਬੁਰਾ ਨਾ ਕਿਸੇ ਨੂੰ ਕਹਿਣਾ ਸਾਡਾ ਇੱਕੋ ਅਸੂਲ
ਮਾੜਾ ਚੰਗਾ ਕੀਤੇ ਦਾ ਰੱਬ ਆਪੇ ਲੈਂਦਾ ਵਸੂਲ,
ਹੋਵੇ ਭਲਾ ਸਾਰਿਆਂ ਦਾ ਬੱਸ ਏਹੀ ਮੰਗਦੇ ਆ
ਜਿੰਦਗੀ ਨੂੰ ਮਾਲਕ ਦੇ ਰੰਗਾਂ ਵਿੱਚ ਰੰਗਦੇ ਆ....