ਨਦੀ ਕਿਨਾਰਾ ਸ਼ਾਮ ਸੁਹਾਨੀ
ਬਹਿ ਸੋਚਾਂ ਨਿੱਤ ਤੇ ਹੋਵੇ ਬੜੀ ਹੈਰਾਨੀ,
ਵਿਗੜਦੇ ਰਿਸ਼ਤੇ ਵਿੱਚ ਪਲਾਂ ਦੇ ਇੱਥੇ
ਬੱਸ ਇੱਕ ਪੈਸੇ ਦੀ ਚੱਲੇ ਮਾਨਮਾਨੀ,
ਬਹਿ ਸੋਚਾਂ ਨਿੱਤ ਤੇ ਹੋਵੇ ਬੜੀ ਹੈਰਾਨੀ..
ਮਾਂ ਦੀ ਮਮਤਾ ਤੇ ਪਿਉ ਦੀ ਕੁਰਬਾਨੀ
ਭੁੱਲੇ ਸਭ ਲੱਭਣ ਹਰ ਸ਼ੈਅ ਚੋਂ ਲਾਭ ਤੇ ਹਾਨੀ,
ਹਰ ਪਾਸੇ ਹੈ ਮਤਲਬ ਆਪਣਾ ਭਾਰੂ
ਕਰੇ ਆਪਣਾ ਹੀ ਆਪਣੇ ਨਾਲ ਬੇਈਮਾਨੀ,
ਬਹਿ ਸੋਚਾਂ ਨਿੱਤ ਤੇ ਹੋਵੇ ਬੜੀ ਹੈਰਾਨੀ...
ਖੂਨ ਤਾਂ ਜਿਵੇਂ ਬਣ ਗਏ ਪਾਣੀ
ਉਲਝੀ ਫਿਰੇ ਦੁਨੀਆਂ ਦੀ ਤਾਣੀ,
ਦਿਲਾਂ ਚੋਂ ਵਿਸਰ ਗਏ ਨੇ ਪਿਆਰ
ਡਿੱਗ ਚੁੱਕਾ ਜਾਪੇ ਇਨਸਾਨੀਅਤ ਦਾ ਮਿਆਰ,
ਮੁੱਕੀ ਰੌਣਕ ਕਿਉਂ ਦਰਾਂ ਤੇ ਖੜ੍ਹੀ ਬੈਰਾਨੀ
ਬਹਿ ਸੋਚਾਂ ਨਿੱਤ ਤੇ ਹੋਵੇ ਬੜੀ ਹੈਰਾਨੀ...