Photo by RODNAE Productions: pexels

ਬੈਟਰੀ ਘਟੀ ਫੋਨ ਦੀ ਮੈਨੂੰ ਇੰਜ ਲੱਗਿਆ
ਜਿਵੇ ਮੇਰੀ ਜ਼ਿੰਦਗੀ ਦੇ ਵਿਚ ਕੁਝ ਘਟੀਆ
ਉਪਰੋ ਦੀ ਚਾਰਜਰ ਦੀ ਤਾਰ ਕਿਤੇ ਗੁਮ ਸੀ
ਅੱਧਾ ਸਰੀਰ ਉਧੋ ਮੇਰਾ ਹੋ ਗਿਆ ਜੀ ਸੁਨ ਸੀ
ਪਤਾ ਨਈ ਕਿਹੜੇ msg ਸੀਨ ਨਗ ਜਾਣੇ ਨੇ
ਓਹ ਕਿਤੇ ਵੀ ਨਈ ਜਾਣੇ ਸਾਰੇ ਏਥੇ ਰਹਿਣੇ ਨੇ
ਫੇਰ ਵੀ ਏ ਦਿਲ ਕਦੇ ਘੰਟੇ ਕਦੇ ਵੱਧ ਦਾ
ਹਾਏ ਓਏ ਮੇਰਾ ਚਾਰਜਰ ਕਿਉ ਨਾਇਓ ਲਭਦਾ
ਇਕ ਹੋਰ ਡੰਡੀ ਮੇਰੇ ਮੋਬਾਈਲ ਦੀ ਹਲੀ ਏ
ਇੰਝ ਲੱਗੇ ਜਿੰਦ ਮੇਰੀ ਜਿੰਦਗੀ ਚੋ ਚਲੀ ਏ
ਹੁਣ ਮੈਨੂੰ ਧੀ-ਪੁੱਤ ਮੋਬਾਈਲ ਮੇਰਾ ਲੱਗ ਦਾ
ਦਿਨ ਛੱਡੋ ਇਦੇ ਬਿਨਾ ਪਲ ਵੀ ਨਹੀਂ ਲੰਘਦਾ
ਸੱਚ ਦੱਸਾਂ ਅਸੀਂ ਇਹਦੇ ਹੋਏ ਹਾ ਗੁਲਾਮ ਜੀ
ਕੀ ਵੱਡਾ-ਛੋਟਾ ਕੋਈ ਖਾਸ ਭਾਵੇਂ ਆਮ ਜੀ
ਘਰ ਵਿਚ ਸਾਰੇ ਅਸੀਂ ਸਾਰੇ ਮਹਿਮਾਨ ਜੀ
ਹੱਥ ਚ ਮੋਬਾਇਲ ਸਾਡੇ ਬੱਸ ਇਹੋ ਸਾਡੀ ਸ਼ਾਨ ਜੀ
ਸਾਬ ਕੁਲਜੀਤ ਨਹੀਂ ਤੇ ਅਸੀਂ ਸਭ ਚਲੇ ਹਾਂ
ਸਬਨਾ ਜੀ ਵਿਚ ਬੈਠੇ ਤਾਂ ਵੀ ਅਸੀਂ ਕੱਲੇ ਹਾਂ

.     .     .

Discus